ਨਵੇਂ ਸਵਾਰਾਂ ਲਈ ਟ੍ਰਾਂਜ਼ਿਟ
ਟ੍ਰਾਂਜ਼ਿਟ `ਤੇ ਸਵਾਰੀ ਕਰਨ ਲਈ ਤੁਹਾਡਾ ਸੁਆਗਤ ਹੈ! ਤੁਹਾਡੇ ਸਵਾਰ ਹੋਣ ਦੀ ਸਾਨੂੰ ਬਹੁਤ ਖੁਸ਼ੀ ਹੈ। ਭਾਵੇਂ ਤੁਸੀਂ ਬੱਸ, ਸਕਾਈਟ੍ਰੇਨ, ਸੀਬੱਸ, ਜਾਂ ਵੈਸਟ ਕੋਸਟ ਐਕਸਪ੍ਰੈਸ ਲੈਣ ਦੀ ਵਿਉਂਤ ਬਣਾ ਰਹੇ ਹੋ, ਟ੍ਰਾਂਸਲਿੰਕ ਹਰ ਕਦਮ `ਤੇ ਤੁਹਾਡੀ ਮਦਦ ਕਰਨ ਲਈ ਮੌਜੂਦ ਹੋਵੇਗੀ। ਇਹ ਪੇਜ ਤੁਹਾਨੂੰ ਉਹ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ ਜਿਸ ਦੀ ਤੁਹਾਨੂੰ ਯਕੀਨ ਨਾਲ ਟ੍ਰਾਂਜ਼ਿਟ ਲੈਣ ਲਈ ਲੋੜ ਪਵੇਗੀ। ਅਜੇ ਵੀ ਸਵਾਲ ਹਨ? ਬੱਸ ਪੁੱਛੋ! ਦੋਸਤਾਨਾ ਸਟਾਫ ਤੁਹਾਡੀ ਮਦਦ ਲਈ ਮੌਜੂਦ ਹੈ ਤਾਂ ਜੋ ਤੁਸੀਂ ਸਫ਼ਰ ਦਾ ਆਨੰਦ ਮਾਣ ਸਕੋ ਅਤੇ ਸਾਡੇ ਨਾਲ ਆਪਣੇ ਸ਼ਹਿਰ ਨੂੰ ਦੇਖ ਸਕੋ।
ਇਸ ਪੇਜ `ਤੇ ਅੰਗਰੇਜ਼ੀ ਜਾਣਕਾਰੀ ਦਾ ਪੰਜਾਬੀ ਵਿਚ ਤਿਆਰ ਕੀਤਾ ਗਿਆ ਅਨੁਵਾਦ ਹੈ। ਇਸ ਪੇਜ ਤੋਂ ਬਾਹਰ ਜਾਣ `ਤੇ ਤੁਹਾਨੂੰ ਉਹ ਜਾਣਕਾਰੀ ਮਿਲੇਗੀ ਜਿਸ ਦਾ ਅਨੁਵਾਦ ਨਹੀਂ ਕੀਤਾ ਗਿਆ ਹੈ।
ਹੋਰ ਭਾਸ਼ਾਵਾਂ
ਸਵਾਲ ਹਨ?
ਕਸਟਮਰ ਇਨਫਰਮੇਸ਼ਨ ਸਰਵਿਸ ਨਾਲ 604.953.3333 `ਤੇ ਸੰਪਰਕ ਕਰੋ
ਫ਼ੋਨ ਚੱਲਣ ਦੇ ਸਮੇਂ
ਹਫ਼ਤੇ ਦੇ ਸੱਤੇ ਦਿਨ, ਸਵੇਰ ਦੇ 6:30 ਤੋਂ ਰਾਤ ਦੇ 10:00 ਵਜੇ ਤੱਕ।
ਅਸੀਂ 300 ਤੋਂ ਵੱਧ ਜ਼ਬਾਨਾਂ ਵਿਚ ਫ਼ੋਨ `ਤੇ ਤੁਹਾਡੀ ਮਦਦ ਕਰ ਸਕਦੇ ਹਾਂ! ਬੱਸ ਏਜੰਟ ਨੂੰ ਆਪਣੀ ਤਰਜੀਹੀ ਜ਼ਬਾਨ ਦੱਸੋ, ਅਤੇ ਫੋਨ `ਤੇ ਕਿਸੇ ਸਰਟੀਫਾਇਡ ਅਨੁਵਾਦਕ ਨੂੰ ਲਿਆਂਦਾ ਜਾਵੇਗਾ।
ਆਪਣੇ ਵਿਚਾਰ ਸਾਂਝੇ ਕਰੋ
ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਸ ਵੈੱਬਪੇਜ ਬਾਰੇ ਕੀ ਸੋਚਦੇ ਹੋ! ਤੁਹਾਡੇ ਵਿਚਾਰ ਤੁਹਾਡੇ ਸਾਥੀ ਸਵਾਰਾਂ ਲਈ ਇਸ ਪੇਜ ਦੀ ਸਾਮੱਗਰੀ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰਨਗੇ।
ਆਪਣੇ ਪਹਿਲੇ ਟ੍ਰਿਪ ਲਈ ਤਿਆਰ ਹੋਣਾ
1. ਆਪਣੇ ਟ੍ਰਿਪ ਦੀ ਵਿਉਂਤ ਬਣਾਉ
ਆਪਣੇ ਰੂਟ (ਰੂਟਾਂ) ਦਾ ਨਕਸ਼ਾ ਬਣਾਉਣ ਲਈ ਟ੍ਰਿਪ ਪਲੈਨਰ ਵਰਗੇ ਟ੍ਰਿਪ ਪਲੈਨਿੰਗ ਟੂਲਜ਼ ਦੀ ਵਰਤੋਂ ਕਰੋ। ਸਫ਼ਰ ਦੇ ਸਮੇਂ, ਤੁਰਨ ਦੇ ਫਾਸਲਿਆਂ, ਤਬਦੀਲੀ ਦੇ ਪੋਆਇੰਟਾਂ, ਅਤੇ ਹੋਰ ਢੰਗਾਂ `ਤੇ ਵਿਚਾਰ ਕਰੋ।
2. ਕਿਰਾਏ ਚੈੱਕ ਕਰੋ
ਕਿਰਾਏ ਦੇ ਜ਼ੋਨਾਂ ਅਤੇ ਟ੍ਰਾਂਜ਼ਿਟ ਲਈ ਭੁਗਤਾਨ ਕਰਨ ਦੇ ਵੱਖ ਵੱਖ ਤਰੀਕਿਆਂ, ਜਿਵੇਂ ਕਿ ਨਗਦੀ, ਕੰਪਸ ਪਾਸ, ਜਾਂ ਕਰੈਡਿਟ ਕਾਰਡ ਤੋਂ ਜਾਣੂ ਹੋਵੋ, ਅਤੇ ਉਹ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ।
ਗਾਹਕ ਕੰਪਸ ਕਾਰਡ ਖਰੀਦ ਕੇ ਅਤੇ ਪਾਸ ਜਾਂ ਸਟੋਰਡ ਵੈਲਯੂ ਲੋਡ ਕਰਕੇ ਖਰਚੇ ਵਿਚ ਬੱਚਤ ਕਰ ਸਕਦੇ ਹਨ। ਸਹੂਲਤ ਲਈ, ਤੁਸੀਂ ਫੇਅਰਗੇਟਾਂ ਅਤੇ ਕੰਪਸ ਰੀਡਰਾਂ `ਤੇ ਆਪਣਾ ਕੌਨਟੈਕਟਲੈੱਸ ਡੈਬਿਟ ਜਾਂ ਕਰੈਡਿਟ ਕਾਰਡ ਵੀ ਟੈਪ ਕਰ ਸਕਦੇ ਹੋ।
3. ਪਹਿਲਾਂ ਪਹੁੰਚੋ ਅਤੇ ਆਪਣਾ ਸਟੌਪ ਲੱਭੋ
ਚੱਲਣ ਦੇ ਆਪਣੇ ਸਮੇਂ ਤੋਂ ਪਹਿਲਾਂ ਪਹੁੰਚਣ ਲਈ ਆਪਣੇ ਆਪ ਨੂੰ ਸਮਾਂ ਦਿਉ। ਆਪਣਾ ਨੇੜੇ ਦਾ ਸਟੌਪ, ਸਕਾਈਟ੍ਰੇਨ ਸਟੇਸ਼ਨ, ਸੀਅਬੱਸ ਟਰਮੀਨਲ ਜਾਂ ਵੈਸਟ ਕੋਸਟ ਐਕਸਪ੍ਰੈਸ ਸਟੇਸ਼ਨ ਲੱਭੋ ਅਤੇ ਇਹ ਯਕੀਨੀ ਬਣਾਉਣ ਲਈ ਸਾਈਨ ਦੇਖੋ ਕਿ ਤੁਸੀਂ ਸਹੀ ਥਾਂ `ਤੇ ਹੋ।
4. ਜਾਣੂ ਰਹੋ
ਸਰਵਿਸ ਵਿਚ ਵਿਘਨ ਲਈ ਅਲਰਟਸ ਅਤੇ ਇਸ ਚੀਜ਼ ਬਾਰੇ ਤਾਜ਼ਾ ਜਾਣਕਾਰੀ ਲਈ ਨੈਕਸਟ ਬੱਸ ਚੈੱਕ ਕਰੋ ਕਿ ਤੁਹਾਡੀ ਬੱਸ ਕਦੋਂ ਪਹੁੰਚਣੀ ਚਾਹੀਦੀ ਹੈ।
5. ਤਿਆਰ ਰਹੋ
ਆਪਣੇ ਸਫ਼ਰ ਲਈ ਕੋਈ ਵੀ ਜ਼ਰੂਰੀ ਚੀਜ਼ਾਂ ਲੈ ਕੇ ਆਉ ਜਿਵੇਂ ਕਿ ਨਕਸ਼ਾ, ਪਾਣੀ ਅਤੇ ਖਾਣਾ, ਅਤੇ ਮੌਸਮ ਮੁਤਾਬਕ ਢੁਕਵੇਂ ਕੱਪੜੇ। ਸੁਰੱਖਿਆ ਅਤੇ ਪਹੁੰਚਯੋਗਤਾ ਦੇ ਕਿਸੇ ਵੀ ਮੁੱਦਿਆਂ ਬਾਰੇ ਸੋਚੋ।
6. ਸਵਾਰ ਹੋਣਾ ਅਤੇ ਸਫ਼ਰ ਕਰਨਾ
ਬੱਸ, ਟ੍ਰੇਨ, ਜਾਂ ਫੈਰੀ (ਸੀਅਬੱਸ) ਆਉਣ `ਤੇ, ਚੜ੍ਹਨ ਤੋਂ ਪਹਿਲਾਂ ਮੁਸਾਫ਼ਰਾਂ ਦੇ ਉਤਰਨ ਦੀ ਉਡੀਕ ਕਰੋ। ਚੜ੍ਹਨ ਤੋਂ ਬਾਅਦ, ਸੀਟ ਲੱਭੋ ਜਾਂ ਸਥਿਰਤਾ ਲਈ ਹੈਂਡਰੇਲ ਫੜ ਕੇ ਰੱਖੋ। ਦੂਜੇ ਮੁਸਾਫ਼ਰਾਂ ਨਾਲ ਨਿਮਰ ਰਹੋ ਅਤੇ ਤਰਜੀਹੀ ਸੀਟ ਦੀ ਲੋੜ ਵਾਲਿਆਂ ਨੂੰ ਸੀਟ ਦੀ ਪੇਸ਼ਕਸ਼ ਕਰੋ ਜਿਵੇਂ ਕਿ ਬਜ਼ੁਰਗ, ਅਪਾਹਜਤਾਵਾਂ ਵਾਲੇ ਲੋਕ, ਅਤੇ ਛੋਟੇ ਬੱਚਿਆਂ ਨਾਲ ਸਫ਼ਰ ਕਰਨ ਵਾਲੇ ਲੋਕ।
7. ਆਪਣੇ ਸਫ਼ਰ ਨੂੰ ਖਤਮ ਕਰਨਾ
ਸਕਾਈਟ੍ਰੇਨ ਰੂਟ `ਤੇ ਹਰ ਸਟੇਸ਼ਨ `ਤੇ ਰੁਕਦੀ ਹੈ ਅਤੇ ਬੋਲ ਕੇ ਦੱਸੇਗੀ ਕਿ ਕਿਹੜੇ ਸਟੇਸ਼ਨ `ਤੇ ਪਹੁੰਚ ਰਹੀ ਹੈ। ਅਗਲਾ ਸਟੇਸ਼ਨ ਅਤੇ ਅੰਤਮ ਸਟੇਸ਼ਨ ਟ੍ਰੇਨ ਦੇ ਅੱਗੇ ਦਿਖਾਇਆ ਜਾਂਦਾ ਹੈ। ਬੱਸ `ਤੇ, ਗਾਹਕਾਂ ਨੂੰ ਪੀਲੀ ਰੱਸੀ ਖਿੱਚ ਕੇ ਜਾਂ ਨੇੜਲੇ ਖੰਭੇ (ਪੋਲ) `ਤੇ ਲਾਲ ਬਟਨਾਂ ਵਿੱਚੋਂ ਇਕ ਨੂੰ ਦਬਾ ਕੇ ਅਗਲੇ ਸਟੌਪ `ਤੇ ਬੱਸ ਨੂੰ ਰੋਕਣ ਦੀ ਬੇਨਤੀ ਕਰਨੀ ਪਵੇਗੀ। ਬਾਹਰ ਨਿਕਲਣ ਤੋਂ ਪਹਿਲਾਂ, ਇਹ ਪੱਕਾ ਕਰੋ ਕਿ ਤੁਹਾਡਾ ਸਾਰਾ ਸਮਾਨ ਤੁਹਾਡੇ ਕੋਲ ਹੈ।
ਟ੍ਰਾਂਜ਼ਿਟ `ਤੇ ਆਪਣੇ ਟ੍ਰਿਪ ਲਈ ਵਿਉਂਤ ਕਿਵੇਂ ਬਣਾਉਣੀ ਹੈ
ਟ੍ਰਿਪ ਪਲੈਨਰ

ਇਹ ਪਤਾ ਲਾਉਣ ਲਈ ਟ੍ਰਿਪ ਪਲੈਨਰ ਦੀ ਵਰਤੋਂ ਕਰੋ ਕਿ ਆਪਣੇ ਟਿਕਾਣੇ ਤੱਕ ਕਿਵੇਂ ਜਾਣਾ ਹੈ।
ਸੂਚਨਾਵਾਂ

ਆਪਣੇ ਟ੍ਰਿਪ `ਤੇ ਹੋਣ ਵੇਲੇ ਕਿਸੇ ਵੀ ਸੂਚਨਾ (ਅਲਰਟਸ) ਵੱਲ ਧਿਆਨ ਦਿਉ। ਜਾਂ ਤੁਸੀਂ ਈਮੇਲ ਜਾਂ ਟੈਕਸਟ ਮੈਸੇਜ ਰਾਹੀਂ ਸੂਚਨਾ ਲੈਣ ਲਈ ਸਾਈਨ ਅੱਪ ਕਰ ਸਕਦੇ ਹੋ।
ਨੈਕਸਟ ਬੱਸ

ਨੈਕਸਟ ਬੱਸ (ਅਗਲੀ ਬੱਸ) ਕਿਸੇ ਖਾਸ ਬੱਸ ਸਟੌਪ ਅਤੇ ਬੱਸ ਰੂਟ ਲਈ ਬੱਸ ਚੱਲਣ ਦੇ ਸਮੇਂ ਦੀ ਜਾਣਕਾਰੀ ਲੈਣ ਦਾ ਇਕ ਤੇਜ਼ ਤਰੀਕਾ ਹੈ।

ਨੈਕਸਟ ਬੱਸ ਬਾਰੇ ਐੱਸ ਐੱਮ ਐੱਸ
ਤੁਸੀਂ ਬੱਸ ਸਟੌਪ ਨੰਬਰ ਅਤੇ ਬੱਸ ਦਾ ਰੂਟ ਨੰਬਰ 33333 `ਤੇ ਟੈਕਸਟ ਵੀ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਬੱਸ ਚੱਲਣ ਦੇ ਅਗਲੇ ਦੋ ਸਮੇਂ ਭੇਜ ਦੇਵਾਂਗੇ। ਬੱਸ ਸਟੌਪ ਨੰਬਰ ਅਤੇ ਰੂਟ ਨੰਬਰ ਵਿਚਕਾਰ ਖਾਲੀ ਥਾਂ ਛੱਡਣਾ (ਜਿਵੇਂ ਕਿ 60980 99) ਜਾਂ ਵੱਧ ਤੋਂ ਵੱਧ ਦੋ ਰੂਟਾਂ ਲਈ ਵਿਚਕਾਰ ਖਾਲੀ ਥਾਂ ਛੱਡਣਾ (ਜਿਵੇਂ ਕਿ 60980 99 9) ਯਾਦ ਰੱਖੋ।
ਟ੍ਰਾਂਜ਼ਿਟ `ਤੇ ਕਿਰਾਇਆ ਕਿਵੇਂ ਦੇਣਾ ਹੈ
ਤੁਹਾਡੇ ਵਲੋਂ ਦਿੱਤਾ ਜਾਣ ਵਾਲਾ ਕਿਰਾਇਆ ਤੁਹਾਡੀ ਉਮਰ ਅਤੇ ਤੁਹਾਡੇ ਵਲੋਂ ਸਫ਼ਰ ਕੀਤੇ ਜਾਣ ਵਾਲੇ ਜ਼ੋਨਾਂ ਦੀ ਗਿਣਤੀ `ਤੇ ਆਧਾਰਿਤ ਹੈ।
ਕਿਰਾਏ ਦੀਆਂ ਦੋ ਕਿਸਮਾਂ ਹਨ: ਬਾਲਗ ਅਤੇ ਰਿਆਇਤੀ। ਰਿਆਇਤੀ ਕਿਰਾਏ ਯੋਗ ਸਵਾਰੀਆਂ, ਜਿਵੇਂ ਕਿ ਜਵਾਨਾਂ ਅਤੇ ਸੀਨੀਅਰਾਂ ਨੂੰ ਕਿਰਾਏ ਵਿਚ ਛੋਟ ਦਿੰਦੇ ਹਨ।
-
12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਸਫ਼ਰ ਕਰ ਸਕਦੇ ਹਨ।
ਆਪਣਾ ਕਿਰਾਇਆ ਨਾ ਦੇਣ, ਜਾਂ ਗਲਤ ਕਿਰਾਇਆ ਦੇਣ ਦਾ ਨਤੀਜਾ 173 ਡਾਲਰ ਦੇ ਜੁਰਮਾਨੇ ਵਿਚ ਨਿਕਲ ਸਕਦਾ ਹੈ। ਹੋਰ ਜਾਣਨ ਲਈ ਸਾਡੇ ਫੇਅਰ ਇਨਫੋਰਸਮੈਂਟ ਪੇਜ `ਤੇ ਜਾਉ।
-
ਕੌਨਟੈਕਟਲੈੱਸ ਪੇਮੈਂਟ ਕਾਰਡਾਂ, ਇਕ ਵਾਰੀ ਵਰਤੀਆਂ ਜਾਣ ਵਾਲੀਆਂ ਟਿਕਟਾਂ, ਅਤੇ ਕੰਪਸ ਕਾਰਡਾਂ ਲਈ, ਤੁਹਾਡੇ ਕੋਲ ਬੱਸਾਂ, ਸਕਾਈਟ੍ਰੇਨ, ਅਤੇ ਸੀਬੱਸ ਵਿਚ ਤਬਦੀਲ ਹੋਣ ਲਈ 90 ਮਿੰਟ ਹੁੰਦੇ ਹਨ।
-
ਜੇ ਤੁਸੀਂ ਬੱਸ `ਤੇ ਨਗਦ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਇਕ ਬੱਸ ਟ੍ਰਾਂਸਫਰ ਟਿਕਟ ਮਿਲੇਗੀ ਜੋ ਸਿਰਫ ਬੱਸਾਂ `ਤੇ ਸਫ਼ਰ ਕਰਨ ਲਈ ਵਰਤੀ ਜਾ ਸਕਦੀ ਹੈ। ਤੁਸੀਂ ਬੱਸ ਟ੍ਰਾਂਸਫਰ ਟਿਕਟ ਨੂੰ ਸਕਾਈਟ੍ਰੇਨ, ਵੈਸਟ ਕੋਸਟ ਐਕਸਪ੍ਰੈਸ ਜਾਂ ਸੀਬੱਸ `ਤੇ ਸਫ਼ਰ ਕਰਨ ਲਈ ਨਹੀਂ ਵਰਤ ਸਕਦੇ।
-
ਸਕਾਈਟ੍ਰੇਨ ਅਤੇ ਸੀਬੱਸ `ਤੇ, ਆਪਣਾ ਕਿਰਾਇਆ ਸਹੀ ਤਰ੍ਹਾਂ ਗਿਣੇ ਜਾਣ ਲਈ ਸਿਸਟਮ ਵਿਚ ਟੈਪ ਇਨ ਅਤੇ ਸਿਸਟਮ ਤੋਂ ਆਊਟ ਕਰਨਾ ਯਾਦ ਰੱਖੋ। ਤੁਹਾਨੂੰ ਬੱਸ ਤੋਂ ਉਤਰਨ ਵੇਲੇ ਸਿਸਟਮ ਤੋਂ ਟੈਪ ਆਊਟ ਕਰਨ ਦੀ ਲੋੜ ਨਹੀਂ ਹੈ।
ਰਿਆਇਤੀ ਕਿਰਾਏ ਲਈ ਯੋਗਤਾ
ਸਾਡੇ ਛੋਟ ਵਾਲੇ ਰਿਆਇਤੀ ਕਿਰਾਏ ਲਈ ਯੋਗ ਮੁਸਾਫ਼ਰਾਂ ਵਿਚ ਇਹ ਸ਼ਾਮਲ ਹਨ:
- ਹੈਂਡੀਕਾਰਡ ਰੱਖਣ ਵਾਲੇ ਲੋਕ
- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ*
- 13 ਤੋਂ 18 ਸਾਲ ਦੇ ਜਵਾਨ*
*ਉਮਰ ਸਾਬਤ ਕਰਨ ਲਈ ਫੋਟੋ ਵਾਲੀ ਯੋਗ ਆਈ ਡੀ ਦਿਖਾਉਣਾ ਜ਼ਰੂਰੀ ਹੈ

ਕੌਨਟੈਕਟਲੈੱਸ ਪੇਮੈਂਟ ਕਾਰਡ
-
ਫੇਅਰ ਗੇਟਾਂ ਜਾਂ ਬੱਸ ਵਿਚ ਆਪਣੇ ਕੌਨਟੈਕਟਲੈੱਸ ਇੰਟਰਐਕ ਡੈਬਿਟ, ਅਮੈਰੇਕਨ ਐਕਸਪ੍ਰੈਸ, ਮਾਸਟਰਕਾਰਡ, ਵੀਜ਼ਾ ਕਰੈਡਿਟ, ਜਾਂ ਮੋਬਾਇਲ ਵਾਲਿਟ (ਐਪਲ ਪੇਅ, ਗੂਗਲ ਪੇਅ, ਅਤੇ ਸੈਮਸੰਗ ਪੇਅ) ਨੂੰ ਟੈਪ ਕਰੋ।
-
ਸਿਰਫ ਬਾਲਗ ਕਿਰਾਇਆ। ਕੌਨਟੈਕਟਲੈੱਸ ਡੈਬਿਟ ਜਾਂ ਕਰੈਡਿਟ ਨਾਲ ਭੁਗਤਾਨ ਕਰਨ `ਤੇ ਰਿਆਇਤੀ ਕਿਰਾਇਆ ਯੋਗ ਨਹੀਂ ਹੈ।

ਇਕ ਵਾਰੀ ਵਰਤੀ ਜਾਣ ਵਾਲੀ ਟਿਕਟ
-
ਕੰਪਸ ਵੈਂਡਿੰਗ ਮਸ਼ੀਨ ਤੋਂ ਇਕ ਵਾਰੀ ਵਰਤੀ ਜਾਣ ਵਾਲੀ ਟਿਕਟ ਖਰੀਦੋ।
-
ਸਿਰਫ ਖਰੀਦਣ ਵਾਲੀ ਤਾਰੀਕ ਨੂੰ ਯੋਗ ਹੈ।

ਕੰਪਸ ਕਾਰਡ
-
ਰੀਲੋਡੇਬਲ ਕੰਪਸ ਕਾਰਡ ਲਈ 6 ਡਾਲਰ ਦਾ ਵਾਪਸ ਹੋਣ ਯੋਗ ਡਿਪਾਜ਼ਿਟ ਦੇਣਾ ਪੈਂਦਾ ਹੈ।
-
ਆਪਣਾ ਕਾਰਡ 5 ਜਾਂ ਜ਼ਿਆਦਾ ਡਾਲਰ ਲਈ ਲੋਡ ਕਰੋ।.
ਡੇਅ ਪਾਸ ਟਿਕਟ
-
ਜੇ ਤੁਸੀਂ ਇਕ ਦਿਨ ਵਿਚ ਕਈ ਵਾਰ ਟ੍ਰਾਂਜ਼ਿਟ ਵਰਤਦੇ ਹੋ ਤਾਂ ਪੈਸੇ ਬਚਾਉ।
-
ਬੱਸ, ਸਕਾਈਟ੍ਰੇਨ, ਅਤੇ ਸੀਬੱਸ `ਤੇ ਸਰਵਿਸ ਦਿਨ ਦੇ ਅੰਤ ਤੱਕ ਉਸੇ ਦਿਨ ਅਸੀਮਿਤ ਟ੍ਰਿਪਾਂ ਲਈ ਡੇਅ ਪਾਸ ਟਿਕਟ ਖਰੀਦੋ।
-
ਡੇਅ ਪਾਸ ਟਿਕਟਾਂ ਵੈੱਸਟ ਕੋਸਟ ਐਕਸਪ੍ਰੈਸ `ਤੇ ਯੋਗ ਨਹੀਂ ਹਨ।
-
ਛੋਟ ਵਾਲੇ ਰਿਆਇਤੀ ਕਿਰਾਏ ਉਪਲਬਧ ਹਨ। *
ਮਹੀਨੇ ਦੇ ਪਾਸ
-
ਬਾਲਗ ਮਹੀਨਾਵਾਰ ਪਾਸ ਖਰੀਦੇ ਗਏ ਜ਼ੋਨਾਂ ਦੀ ਗਿਣਤੀ ਲਈ ਸਕਾਈਟ੍ਰੇਨ ਅਤੇ ਸੀਬੱਸ `ਤੇ ਅਸੀਮਿਤ ਸਫ਼ਰ ਦੀ ਸਹੂਲਤ ਦਿੰਦੇ ਹਨ।
-
ਬਾਲਗ ਮਹੀਨਾਵਾਰ ਪਾਸ 1-, 2-, ਜਾਂ 3-ਜ਼ੋਨ ਸਫ਼ਰ ਲਈ ਵੇਚੇ ਜਾਂਦੇ ਹਨ।
-
ਰਿਆਇਤੀ ਮਹੀਨਾਵਾਰ ਪਾਸ ਸਿਰਫ਼ 3-ਜ਼ੋਨ ਲਈ ਉਪਲਬਧ ਹਨ।
-
ਸਾਰੇ ਮਹੀਨਾਵਾਰ ਪਾਸ ਕਿਸੇ ਵੀ ਸਮੇਂ ਬੱਸਾਂ `ਤੇ ਅਸੀਮਿਤ ਸਫ਼ਰ ਦੀ ਸਹੂਲਤ ਦਿੰਦੇ ਹਨ।
-
ਸਾਰੇ ਮਹੀਨਾਵਾਰ ਪਾਸ ਵੀਕਐਂਡਜ਼, ਛੁੱਟੀਆਂ ਵਾਲੇ ਦਿਨਾਂ, ਅਤੇ ਕੰਮ ਕਾਰ ਵਾਲੇ ਦਿਨਾਂ ਦੀ ਸ਼ਾਮ ਦੇ 6:30 ਤੋਂ ਬਾਅਦ ਸਾਰੇ ਸਾਧਨਾਂ `ਤੇ ਅਸੀਮਿਤ ਸਫ਼ਰ ਦੀ ਸਹੂਲਤ ਦਿੰਦੇ ਹਨ।
-
ਵੈਸਟ ਕੋਸਟ ਐਕਸਪ੍ਰੈਸ ਲਈ ਪਾਸ ਵੱਖਰੇ ਖਰੀਦਣੇ ਪੈਂਦੇ ਹਨ ਕਿਉਂਕਿ ਉਨ੍ਹਾਂ ਦੀਆਂ ਕੀਮਤਾਂ ਵੱਖਰੀਆਂ ਹਨ।

ਖਰੀਦ ਕਿੱਥੋਂ ਕਰਨੀ ਹੈ
ਕੰਪਸ ਕਾਰਡ compasscard.ca `ਤੇ ਔਨਲਾਈਨ, ਕੰਪਸ ਰੀਟੇਲਰਜ਼ `ਤੇ, ਅਤੇ ਲੰਡਨ ਡਰੱਗਜ਼ ਦੇ ਚੋਣਵੇਂ ਸਟੋਰਾਂ `ਤੇ ਉਪਲਬਧ ਹਨ। ਟਿਕਟਾਂ ਸਕਾਈਟ੍ਰੇਨ ਅਤੇ ਵੈਸਟ ਕੋਸਟ ਐਕਸਪ੍ਰੈਸ ਸਟੇਸ਼ਨਾਂ, ਸੀਬੱਸ ਟਰਮੀਨਲਾਂ, ਟਵਾਸਨ ਅਤੇ ਹੌਰਸਸ਼ੂਅ ਬੇਅ ਫੈਰੀ ਟਰਮੀਨਲਾਂ `ਤੇ ਕੰਪਸ ਵੈਂਡਿੰਗ ਮਸ਼ੀਨਾਂ ਤੋਂ ਉਪਲਬਧ ਹਨ। ਕੰਪਸ ਵੈਂਡਿੰਗ ਮਸ਼ੀਨਾਂ `ਤੇ ਨਗਦੀ, ਡੈਬਿਟ, ਅਤੇ ਕਰੈਡਿਟ ਕਾਰਡ ਪ੍ਰਵਾਨ ਕੀਤੇ ਜਾਂਦੇ ਹਨ। ਖਰੀਦ 604.398.2042 ਤੇ ਫੋਨ ਕਰਕੇ ਵੀ ਕੀਤੀ ਜਾ ਸਕਦੀ ਹੈ।
ਕੰਪਸ ਕਾਰਡ ਅਤੇ ਟਿਕਟਾਂ ਸਿਰਫ਼ ਉੱਪਰ ਦੱਸੇ ਪ੍ਰਮਾਣਿਤ ਵਿਕਰੇਤਾਵਾਂ ਤੋਂ ਹੀ ਖਰੀਦੋ।
ਕਿਰਾਏ ਦੇ ਜ਼ੋਨ

ਕਿਰਾਏ ਦੇ ਜ਼ੋਨ ਕੀ ਹਨ?
ਮੈਟਰੋ ਵੈਨਕੂਵਰ ਵਿਚ ਕਿਰਾਏ ਦੇ ਤਿੰਨ ਜ਼ੋਨ ਹਨ। ਆਪਣੇ ਟ੍ਰਿਪ ਦੌਰਾਨ ਤੁਸੀਂ ਸੀਬੱਸ ਅਤੇ/ਜਾਂ ਸਕਾਈਟ੍ਰੇਨ ਦੀਆਂ ਜਿੰਨੀਆਂ ਹੱਦਾਂ ਪਾਰ ਕਰਦੇ ਹੋ, ਤੁਹਾਡਾ ਕਿਰਾਏ ਦਾ ਹਿਸਾਬ ਉਸ ਮੁਤਾਬਕ ਲੱਗਦਾ ਹੈ।
ਹੋਰ ਵੇਰਵਿਆਂ ਲਈ ਕੀਮਤ ਅਤੇ ਕਿਰਾਏ ਦੇ ਜ਼ੋਨ ਦੇਖੋ।
ਜ਼ੋਨ ਕਿਵੇਂ ਕੰਮ ਕਰਦੇ ਹਨ?
-
ਬੱਸਾਂ ਅਤੇ ਹੈਂਡੀਡਾਰਟ ਦੇ ਸਾਰੇ ਟ੍ਰਿਪ ਸਾਰੇ ਸਮਿਆਂ `ਤੇ 1-ਜ਼ੋਨ ਦੇ ਕਿਰਾਏ ਵਾਲੇ ਹਨ।
-
ਸਕਾਈਟ੍ਰੇਨ ਲਈ 1, 2, ਜਾਂ 3-ਜ਼ੋਨ ਕਿਰਾਏ ਦੀ ਲੋੜ ਹੁੰਦੀ ਹੈ, ਜੋ ਕਿ ਸਮੇਂ ਅਤੇ ਦਿਨ* ਅਤੇ ਤੁਹਾਡੇ ਟ੍ਰਿਪ ਦੌਰਾਨ ਜ਼ੋਨ ਦੀਆਂ ਪਾਰ ਕੀਤੀਆਂ ਗਈਆਂ ਹੱਦਾਂ `ਤੇ ਨਿਰਭਰ ਕਰਦਾ ਹੈ।
-
Sਸੀਬੱਸ ਲਈ 1 ਜਾਂ 2-ਜ਼ੋਨ ਵਾਲੇ ਕਿਰਾਏ ਦੀ ਲੋੜ ਹੁੰਦੀ ਹੈ, ਜੋ ਕਿ ਸਮੇਂ ਅਤੇ ਦਿਨ* `ਤੇ ਨਿਰਭਰ ਕਰਦਾ ਹੈ।
-
ਸਿੰਗਲ ਕਿਰਾਇਆ ਬੱਸ, ਸਕਾਈਟ੍ਰੇਨ, ਸੀਬੱਸ, ਅਤੇ ਹੈਂਡੀਡਾਰਟ `ਤੇ 90 ਮਿੰਟਾਂ ਲਈ ਯੋਗ ਹੈ।
*ਕੰਮ ਕਾਰ ਵਾਲੇ ਦਿਨਾਂ ਨੂੰ ਸ਼ਾਮ ਦੇ 6:30 ਵਜੇ ਤੋਂ ਬਾਅਦ ਸਾਰੇ ਸਫ਼ਰ ਅਤੇ ਵੀਕਐਂਡ (ਸਨਿੱਚਰਵਾਰ, ਐਤਵਾਰ, ਅਤੇ ਛੁੱਟੀ ਵਾਲੇ ਦਿਨ) `ਤੇ ਸਾਰੇ ਸਫ਼ਰ 1 ਜ਼ੋਨ ਦੇ ਕਿਰਾਏ ਵਾਲੇ ਹਨ।
ਕੀ ਉਮੀਦ ਕਰਨੀ ਹੈ
ਟ੍ਰਾਂਸਿਲੰਕ ਨੂੰ ਕੈਨੇਡਾ ਵਿਚ ਸਭ ਤੋਂ ਪਹੁੰਚਯੋਗ ਟ੍ਰਾਂਜ਼ਿਟ ਸਿਸਟਮਾਂ ਵਿੱਚੋਂ ਇਕ ਪ੍ਰਦਾਨ ਕਰਨ ਦੀ ਖੁਸ਼ੀ ਹੈ, ਜੋ ਕਿ ਸਾਰੀਆਂ ਸਮਰੱਥਾਵਾਂ ਵਾਲੇ ਗਾਹਕਾਂ ਲਈ ਵੱਖ ਵੱਖ ਤਰ੍ਹਾਂ ਦੀਆਂ ਪਹੁੰਚਯੋਗ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਜਾਣਨ ਲਈ ਸਾਡੀਆਂ ਇਹ ਵੀਡਿਓ ਗਾਈਡਾਂ ਦੇਖੋ ਕਿ ਮੈਟਰੋ ਵੈਨਕੂਵਰ ਵਿਚ ਸਾਡੇ ਪਹੁੰਚਯੋਗ ਟ੍ਰਾਂਜ਼ਿਟ ਸਿਸਟਮ `ਤੇ ਸਫ਼ਰ ਕਿਵੇਂ ਕਰਨਾ ਹੈ।
ਟ੍ਰਾਂਜ਼ਿਟ `ਤੇ ਸ਼ਿਸ਼ਟਾਚਰ
ਟ੍ਰਾਂਜ਼ਿਟ `ਤੇ ਥਾਂ ਸਾਂਝੀ ਕਰਨ ਵੇਲੇ ਸੌਖੇ ਐਕਸ਼ਨਾਂ ਨਾਲ, ਜਿਵੇਂ ਕਿ ਲੋੜਵੰਦਾਂ ਨੂੰ ਤਰਜੀਹੀ ਸੀਟਾਂ ਦੇਣਾ ਅਤੇ ਹੋਰ ਮੁਸਾਫ਼ਰਾਂ ਦੇ ਚੜ੍ਹਨ ਅਤੇ ਉਤਰਨ ਲਈ ਆਪਣੇ ਬੈਕਪੈਕ ਅਤੇ ਵੱਡੇ ਬੈਗ ਹਟਾਉਣਾ, ਟ੍ਰਿਪ ਨੂੰ ਹਰ ਇਕ ਲਈ ਜ਼ਿਆਦਾ ਸੁਖਾਵਾਂ ਬਣਾ ਸਕਦਾ ਹੈ।
ਹੋਰ ਸੁਝਾਵਾਂ ਲਈ ਟ੍ਰਾਂਜ਼ਿਟ `ਤੇ ਸ਼ਿਸ਼ਟਾਚਰ ਪੇਜ `ਤੇ ਜਾਉ।
ਟ੍ਰਾਂਸਲਿੰਕ ਮੋਬਿਲਟੀ ਗਾਈਡ ਟਰੇਨਿੰਗ ਵੀਡਿਓਜ਼
ਮੈਟਰੋ ਵੈਨਕੂਵਰ ਵਿਚ ਟ੍ਰਾਂਜ਼ਿਟ `ਤੇ ਸਫ਼ਰ ਕਰਨਾ ਆਸਾਨ ਹੈ, ਜ਼ਿਆਦਾ ਜਾਣਨ ਲਈ ਇਹ ਮੋਬਿਲਟੀ ਗਾਈਡਜ਼ ਦੇਖੋ।
ਟਰੇਨਿੰਗ ਦੇਣ ਵਾਲੀਆਂ ਵੀਡਿਓਜ਼ ਪੰਜਾਬੀ ਵਿਚ ਉਪਲਬਧ ਹਨ।
ਕੰਪਸ ਕਾਰਡ ਅਤੇ ਟਿਕਟਾਂ
ਬੱਸ `ਤੇ ਸਫ਼ਰ ਕਰਨਾ
ਹੈਂਡੀਕਾਰਡ
ਸਕਾਈਟ੍ਰੇਨ `ਤੇ ਸਫ਼ਰ ਕਰਨਾ
ਸੀਬੱਸ ਬਾਰੇ ਆਮ ਜਾਣਕਾਰੀ
ਵੈਸਟ ਕੋਸਟ ਐਕਸਪ੍ਰੈਸ
ਸਫ਼ਰ ਦੀ ਯੋਜਨਾ ਬਣਾਉਣਾ
3ਡੀ ਵਰਚੂਅਲ ਬੱਸ ਟੂਰ
ਅਸੀਂ ਹਰ ਉਮਰ ਅਤੇ ਸਮਰੱਥਾਵਾਂ ਵਾਲੇ ਲੋਕਾਂ ਲਈ ਟ੍ਰਾਂਜ਼ਿਟ ਨੂੰ ਵਰਤਣਾ ਸੌਖਾ ਬਣਾਉਣ ਲਈ ਵਚਨਬੱਧ ਹਾਂ।
ਔਟਿਜ਼ਮ ਬੀ ਸੀ ਅਤੇ ਬੈਕੇਟ 3ਡੀ ਸਟੂਡੀਓ ਦੀ ਭਾਈਵਾਲੀ ਨਾਲ, ਅਸੀਂ ਔਟਿਜ਼ਮ ਵਾਲੇ ਵਿਅਕਤੀਆਂ ਨੂੰ ਮੈਟਰੋ ਵੈਨਕੂਵਰ ਦੀਆਂ ਬੱਸਾਂ `ਤੇ ਸਫ਼ਰ ਕਰਨ ਸਮੇਂ ਜ਼ਿਆਦਾ ਆਤਮਵਿਸ਼ਵਾਸੀ ਮਹਿਸੂਸ ਕਰਨ ਵਿਚ ਮਦਦ ਲਈ ਇਕ ਨਵਾਂ ਔਨਲਾਈਨ ਟੂਲ ਬਣਾਇਆ ਹੈ।
ਡੈਸਕਟੌਪ ਕੰਪਿਊਟਰ ਜਾਂ ਮੋਬਾਇਲ ਯੰਤਰ ਰਾਹੀਂ ਆਪਣੀ ਸਹੂਲਤ ਮੁਤਾਬਕ 3ਡੀ ਟ੍ਰਾਂਸਲਿੰਕ ਬੱਸ ਟੂਰ ਲਾਉਣ ਲਈ ਸਾਡੇ ਵਰਚੂਅਲ ਬੱਸ ਟੂਲ ਦੀ ਵਰਤੋਂ ਕਰੋ।
ਗਾਹਕਾਂ ਦੀ ਮਦਦ ਅਤੇ ਸੁਰੱਖਿਆ
ਪਬਲਿਕ ਟ੍ਰਾਂਜ਼ਿਟ ਦੀ ਵਰਤੋਂ ਕਰਦੇ ਸਮੇਂ, ਕਿਰਪਾ ਕਰਕੇ ਆਪਣੇ ਆਲੇ-ਦੁਆਲੇ ਤੋਂ ਸੁਚੇਤ ਰਹੋ। ਕਿਸੇ ਵੀ ਅਸਧਾਰਨ ਵਤੀਰੇ ਜਾਂ ਘਟਨਾਵਾਂ ਦੀ ਸੂਚਨਾ ਟ੍ਰਾਂਜ਼ਿਟ ਦੇ ਕਿਸੇ ਵਰਦੀ ਵਾਲੇ ਮੁਲਾਜ਼ਮ ਨੂੰ ਦਿਉ ਜਾਂ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲੀਸ ਨੂੰ 87.77.77 `ਤੇ ਟੈਕਸਟ ਕਰਕੇ ਦਿਉ।
ਜੇ ਤੁਹਾਨੂੰ ਸਫ਼ਰ ਦੌਰਾਨ ਮਦਦ ਦੀ ਲੋੜ ਹੋਵੇ ਤਾਂ HELP ਸ਼ਬਦ ਅਤੇ ਗੱਡੀ ਦਾ ਨੰਬਰ ਲਿਖੋ।
(ਨੋਟ: ਸਟੈਂਡਰਡ ਕੈਰੀਅਰ ਟੈਕਸਟ ਮੈਸੇਜਿੰਗ ਰੇਟ ਲਾਗੂ ਹੋ ਸਕਦੇ ਹਨ)

ਕਿਸੇ ਘਟਨਾ ਦੀ ਰਿਪੋਰਟ ਕਰਨਾ
ਐਮਰਜੰਸੀਆਂ ਲਈ 911 ਨੂੰ ਫੋਨ ਕਰੋ
ਗੈਰ-ਐਮਰਜੰਸੀਆਂ ਲਈ ਟ੍ਰਾਂਜ਼ਿਟ ਪੁਲੀਸ ਨਾਲ ਸਿੱਧਾ ਸੰਪਰਕ ਕਰੋ:
604.515.8300 `ਤੇ ਫੋਨ ਕਰੋ
87.77.77 `ਤੇ ਟੈਕਸਟ ਕਰੋ
ਸੇਵਾਵਾਂ ਮੁਢਲੇ ਤੌਰ `ਤੇ ਅੰਗਰੇਜ਼ੀ ਵਿਚ ਉਪਲਬਧ ਹਨ।
ਸੁਰੱਖਿਆ ਬਾਰੇ ਹੋਰ ਸੁਝਾਵਾਂ ਲਈ ਸੇਫਟੀ ਅਤੇ ਸੁਰੱਖਿਆ ਪੇਜ `ਤੇ ਜਾਉ।
ਪਹੁੰਚਯੋਗਤਾ

ਪਬਲਿਕ ਟ੍ਰਾਂਜ਼ਿਟ ਤੱਕ ਪਹੁੰਚ ਕਰਨਾ
ਮੈਟਰੋ ਵੈਨਕੂਵਰ ਲਈ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਤੌਰ `ਤੇ, ਟ੍ਰਾਂਸਲਿੰਕ ਇਹ ਪੱਕਾ ਕਰਨ ਲਈ ਕੰਮ ਕਰ ਰਹੀ ਹੈ ਕਿ ਹਰ ਕੋਈ ਟ੍ਰਾਂਜ਼ਿਟ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕੇ।
ਜ਼ਿਆਦਾ ਜਾਣਕਾਰੀ ਲਈ ਮੈਟਰੋ ਵੈਨਕੂਵਰ ਵਿਚ ਪਹੁੰਚਯੋਗ ਆਵਾਜਾਈ ਗਾਈਡ ਡਾਊਨਲੋਡ ਕਰੋ।
ਹੈਂਡੀਡਾਰਟ
ਹੈਂਡੀਡਾਰਟ ਉਨ੍ਹਾਂ ਲੋਕਾਂ ਲਈ ਘਰੋਂ ਚੁੱਕਣ ਵਾਲੀ, ਸਾਂਝੀ ਸਵਾਰੀ ਦੀ ਸਰਵਿਸ ਹੈ ਜਿਹੜੇ ਮਦਦ ਤੋਂ ਬਿਨਾਂ ਪਬਲਿਕ ਟ੍ਰਾਂਜ਼ਿਟ ਦੇ ਰਵਾਇਤੀ ਸਾਧਨਾਂ ਦੀ ਵਰਤੋਂ ਕਰਨ ਦੇ ਅਯੋਗ ਹਨ। ਹੈਂਡੀਡਾਰਟ ਲਈ ਯੋਗ ਵਿਅਕਤੀਆਂ ਵਿਚ ਸਰੀਰਕ, ਸੰਵੇਦਨਾ ਜਾਂ ਦਿਮਾਗ ਨਾਲ ਸੰਬੰਧਿਤ ਅਪਾਹਜਤਾਵਾਂ ਵਾਲੇ ਲੋਕ ਸ਼ਾਮਲ ਹੋ ਸਕਦੇ ਹਨ।
ਹੈਂਡੀਡਾਰਟ ਬਾਰੇ ਜਾਣਨ ਲਈ, ਜਿਸ ਵਿਚ ਇਹ ਜਾਣਨਾ ਵੀ ਸ਼ਾਮਲ ਹੈ ਕਿ ਸਰਵਿਸ ਲਈ ਕਿਵੇਂ ਅਪਲਾਈ ਕਰਨਾ ਹੈ, ਕਿਰਪਾ ਕਰਕੇ ਹੈਂਡੀਡਾਰਟ ਵੈੱਬਪੇਜ `ਤੇ ਜਾਉ ਜਾਂ ਹੈਂਡੀਡਾਰਟ ਰਾਈਡਰਜ਼ ਗਾਈਡ ਡਾਊਨਲੋਡ ਕਰੋ।

ਸੰਪਰਕ
ਹੈਂਡੀਡਾਰਟ, ਹੈਂਡੀਕਾਰਡ, ਜਾਂ ਐਕਸੈਸ ਟ੍ਰਾਂਜ਼ਿਟ ਪ੍ਰੋਗਰਾਮ ਬਾਰੇ ਆਮ ਸਵਾਲਾਂ ਲਈ, ਐਕਸੈਸ ਟ੍ਰਾਂਜ਼ਿਟ ਕਸਟਮਰ ਕੇਅਰ ਨੂੰ 604.953.3680 `ਤੇ ਫੋਨ ਕਰੋ।
ਕੰਮ ਕਰਨ ਦੇ ਸਮੇਂ
ਸੋਮਵਾਰ ਤੋਂ ਸਨਿੱਚਰਵਾਰ ਸਵੇਰ ਦੇ 8 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ, ਛੁੱਟੀ ਵਾਲੇ ਦਿਨਾਂ ਨੂੰ ਛੱਡ ਕੇ
ਹੋਰ ਜਾਣਕਾਰੀ
ਆਪਣੀਆਂ ਲੋੜਾਂ ਲਈ ਖਾਸ ਲਿੰਕਾਂ ਅਤੇ ਜ਼ਿਆਦਾ ਜਾਣਕਾਰੀ ਲਈ, ਆਪਣਾ ਭਾਗ ਹੇਠਾਂ ਲੱਭੋ।
ਨਵੇਂ ਆਉਣ ਵਾਲਿਆਂ ਲਈ
ਕੈਨੇਡਾ, ਬੀ ਸੀ, ਜਾਂ ਮੈਟਰੋ ਵੈਨਕੂਵਰ ਵਿਚ ਨਵੇਂ ਹੋ? ਇਹ ਕੁਝ ਜਾਣਕਾਰੀ ਹੈ ਜਿਹੜੀ ਇਧਰ ਉਧਰ ਜਾਣ ਲਈ ਅਤੇ ਜਾਣਨ ਵਾਲੀਆਂ ਮਹੱਤਵਪੂਰਨ ਥਾਂਵਾਂ ਬਾਰੇ ਪਤਾ ਲਾਉਣ ਵਿਚ ਮਦਦ ਕਰ ਸਕਦੀ ਹੈ।
ਵਿਜ਼ਟਰ
ਮੈਟਰੋ ਵੈਨਕੂਵਰ ਦੀ ਯਾਤਰਾ `ਤੇ ਹੋ? ਇਹ ਕੁਝ ਸੁਝਾਅ ਹਨ ਜਿਹੜੇ ਤੁਹਾਡੀ ਵਾਈ ਵੀ ਆਰ ਏਅਰਪੋਰਟ, ਫੈਰੀਆਂ ਤੱਕ ਜਾਣ-ਆਉਣ ਅਤੇ ਸੈਰ-ਸਪਾਟੇ ਅਤੇ ਸਥਾਨਕ ਦੇਖਣ ਯੋਗ ਥਾਂਵਾਂ ਦੀ ਯਾਤਰਾ ਲਈ ਟ੍ਰਾਂਜ਼ਿਟ ਜਾਂ ਸਰਗਰਮ ਟ੍ਰਾਂਸਪੋਰਟ ਦੀ ਵਰਤੋਂ ਕਰਨ ਵਿਚ ਮਦਦ ਕਰਨਗੇ।
ਪਰਿਵਾਰ ਅਤੇ ਬੱਚੇ
ਭਾਵੇਂ ਤੁਸੀਂ ਛੋਟੇ ਬੱਚਿਆਂ ਨਾਲ ਦਿਨ ਬਿਤਾਉਣ ਦੀ ਵਿਉਂਤ ਬਣਾ ਰਹੇ ਹੋਵੋ ਜਾਂ ਤੁਹਾਨੂੰ ਆਪਣੇ ਪਰਿਵਾਰ ਨਾਲ ਸਫ਼ਰ ਕਰਨ ਲਈ ਸੁਝਾਵਾਂ ਦੀ ਲੋੜ ਹੋਵੇ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।
ਯੂਨੀਵਰਸਿਟੀ ਦੇ ਵਿਦਿਆਰਥੀ (ਯੂ-ਪਾਸ ਬੀ ਸੀ)
ਕੁਝ ਕਾਲਜ ਅਤੇ ਯੂਨੀਵਰਸਿਟੀਆਂ ਯੋਗ ਵਿਦਿਆਰਥੀਆਂ ਨੂੰ ਯੂ-ਪਾਸ ਬੀ ਸੀ ਪ੍ਰਦਾਨ ਕਰਨ ਲਈ ਪ੍ਰੋਗਰਾਮ ਵਿਚ ਹਿੱਸਾ ਲੈ ਸਕਦੇ ਹਨ। ਸਿਰਫ਼ ਕਾਲਜ ਜਾਂ ਯੂਨੀਵਰਸਿਟੀ ਹੀ ਵਿਦਿਆਰਥੀਆਂ ਨੂੰ ਯੂ-ਪਾਸ ਬੀ ਸੀ ਦੇ ਸਕਦੇ ਹਨ ਅਤੇ ਕਿਸੇ ਹੋਰ ਵਿਦਿਆਰਥੀ ਤੋਂ ਯੂ-ਪਾਸ ਬੀ ਸੀ ਖਰੀਦਣਾ ਗੈਰਕਾਨੂੰਨੀ ਹੈ। ਜ਼ਿਆਦਾ ਜਾਣਕਾਰੀ ਲਈ ਦੇਖੋ:
ਸੀਨੀਅਰਜ਼
ਨੀਅਰ (ਵਡੇਰੀ ਉਮਰ ਦੇ) ਮੁਸਾਫ਼ਰਾਂ ਲਈ ਜਾਣਨ ਵਾਲੀ ਮਹੱਤਵਪੂਰਨ ਜਾਣਕਾਰੀ।